National

Shri Guru Tegh Bahadur Ji ਦੀ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ Online ਮੁਕਾਬਲੇ ਕਰਵਾਏ

Shri Guru Tegh Bahadur Ji

Viral Sach – ਅੰਮ੍ਰਿਤਸਰ : Shri Guru Tegh Bahadur Ji – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਪੰਜਾਬ ਸਰਕਾਰ ਦੇ ਨਿਰਦੇਸ਼ਾ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਦੀ ਯੋਗ ਅਗਵਾਈ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਇਕਬਾਲ ਸਿੰਘ ਭੋਮਾ ਦੀ ਰਹਿਨਮਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਕਾਲਜ ਵਿਚ ਆਨਲਾਈਨ ਮੁਕਾਬਲੇ ਕਰਵਾਏ ਗਏ। ਕਵਿਜ਼ ਮੁਕਾਬਲਾ ਕਰਵਾਇਆ ਗਿਆ। ਇਹਨਾਂ ਮੁਕਾਬਲਿਆ ਵਿੱਚ ਵੱਖ-ਵੱਖ ਜਮਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਨੇ ਵੱਧ-ਚੜ ਕੇ ਹਿੱਸਾ ਲਿਆ।

ਇਹਨਾ ਮੁਕਾਬਲਿਆ ਸਮੇਂ ਕਾਲਜ ਦੇ ਪ੍ਰਿੰਸੀਪਲ ਡਾ. ਇਕਬਲ ਸਿੰਘ ਭੋਮਾ ਨੇ ਸੰਬੰਧਿਤ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਜਾਣੂ ਕਰਾਉਂਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਕੁਰਬਾਨੀ ਸਮੁੱਚੀ ਮਨੁੱਖਤਾ ਦੀ ਭਲਾਈ ਅਤੇ ਵਿਕਾਸ ਨਾਲ ਸੰਬੰਧਿਤ ਹੈ।

ਉਹਨਾਂ ਨੇ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਕਿਸੇ ਵਿਸ਼ੇਸ਼ ਧਰਮ, ਕੌਮ ਜਾਂ ਫਿਰਕੇ ਨਾਲ ਸਬੰਧਿਤ ਨਹੀਂ ਸਗੋਂ ਸਮੁੱਚੀ ਮਨੁੱਖਤਾ ਦੀ ਭਲਾਈ ਅਤੇ ਕਲਿਆਣ ਲਈ ਪ੍ਰੇਰਿਤ ਕਰਦੀਆਂ ਹਨ। ਸਾਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਕੇਵਲ ਨਿੱਜੀ ਹਿੱਤਾ ਤੱਕ ਹੀ ਸਮੀਤ ਨਹੀਂ ਰਹਿਣਾ ਚਾਹੀਦਾ ਸਗੋਂ ਸਰਬਤ ਦੇ ਭਲੇ ਦੀ ਕਾਮਨਾ ਕਰਨੀ ਚਾਹੀਦੀ ਹੈ। ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਉਹਨਾਂ ਨੇ ਹੌਸਲਾ ਅਫਜਾਈ ਕਰਦਿਆਂ ਉਹਨਾਂ ਨੂੰ ਵਧਾਈ ਦਿੱਤੀ।

ਕਵਿਜ਼ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਕੋਲੋਂ ਗਰੂ ਜੀ ਦੇ ਜੀਵਨ ਨਾਲ ਸਬੰਧਤ ਸਵਾਲ ਪੁੱਛੇ ਗਏ ਜਿਸਦਾ ਅੱਗੇ ਵਿਦਿਆਰਥੀਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਇਹਨਾਂ ਮੁਕਾਬਲਿਆਂ ਦਾ ਸੰਚਾਲਨ ਕ੍ਰਮਵਾਰ ਡਾ. ਮਨਜੀਤ ਕੌਰ, ਡਾ. ਰੁਪਿੰਦਰਪ੍ਰੀਤ ਕੌਰ, ਪ੍ਰੋ. ਜਤਿੰਦਰ ਕੌਰ, ਅਤੇ ਡਾ. ਨਿਸ਼ਾ ਛਾਬੜਾ ਨੇ ਕੀਤਾ। ਇਨ੍ਹਾਂ ਮੁਕਾਬਲਿਆਂ ਨੂੰ ਨੇਪਰੇ ਚੜਾਉਣ ਵਿਚ ਪ੍ਰੋ. ਅਮਾਨਤ ਮਸੀਹ, ਪ੍ਰੋ. ਬਲਕਰਨ ਸਿੰਘ ਅਤੇ ਮੈਡਮ ਬਬੀਤਾ ਨੇ ਮਹਤਵਪੂਰਨ ਭੂਮਿਕਾ ਨਿਭਾਈ। ਕਵਿਜ਼ ਮੁਕਾਬਲੇ ਵਿਚ ਗੁਰਜੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

Translated by Google 

Amritsar: As per the instructions of the Punjab Government at Guru Nanak Dev University College Verka, the Vice Chancellor of Guru Nanak Dev University, Dr. Under the able leadership of Jaspal Singh and Principal of the college, Dr. Under the guidance of Iqbal Singh Bhoma, online competitions were organized in the college dedicated to the 400th birth centenary of Shri Guru Tegh Bahadur Ji. Quiz competition was organized. In these competitions, students belonging to different classes participated enthusiastically.

At the time of this competition, the principal of the college, Dr. Addressing the concerned students, Iqbal Singh Bhoma informed about the life and teachings of Shri Guru Tegh Bahadur Ji and said that the sacrifice of Guru Sahib is related to the welfare and development of the entire humanity.

He said that Guruji’s teachings are not related to any particular religion, nation or sect, but inspires for the welfare and welfare of the entire humanity. Taking inspiration from his life, we should not limit ourselves only to personal interest, but should wish for the good of all. He encouraged and congratulated all the students who participated in this competition.

During the quiz competitions, the students were asked questions related to Guru ji’s life, which were further answered by the students. These competitions were conducted by Dr. Manjeet Kaur, Dr. Rupinderpreet Kaur, Prof. Jatinder Kaur, and Dr. Nisha Chhabra did it. In conducting these competitions, Prof. Amanatsih, Prof. Balkaran Singh and Madam Babita played important roles. Gurjit Singh got the first position in the quiz competition.

Follow us on Facebook 

Read More News

Shares:

Leave a Reply

Your email address will not be published. Required fields are marked *