ਲੁਧਿਆਣਾ, (ਜਸਵੀਰ ਸਿੰਘ ਮਣਕੂ) : ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹਮੇਸ਼ਾ ਮਾਨਵਤਾ ਭਲਾਈ ਦੇ ਕਾਰਜ਼ ਵੱਧ ਚੜ੍ਹ ਕੇ ਕਰਦੇ ਰਹਿੰਦੇ ਹਨ, ਅਤੇ ਮਾਨਵਤਾ ਭਲਾਈ ਦੇ ਕਾਰਜ਼ ਕਰਨ ਵਾਲਿਆਂ ਦਾ ਹੌਂਸਲਾ ਵੀ ਵਧਾਉਂਦੇ ਰਹਿੰਦੇ ਹਨ। ਇਸ ਟਾਇਮ ਸਾਰਾ ਦੇਸ਼ ਕੋਰੋਨਾ ਮਹਾਂਮਾਰੀ ਨਾਲ ਲੜਨ੍ਹ ਲਈ ਵੱਖ-ਵੱਖ ਯਤਨ ਕਰ ਰਿਹਾ ਹੈ, ਜਿਹੜੇ ਵੀ ਕੋਰੋਨਾ ਮਹਾਂਮਾਰੀ ਦੌਰਾਨ ਵਰੰਟਲਾਇਨ ਵਾਰੀਅਰਸ ਨੇ ਉਨ੍ਹਾਂ ਦਾ ਹੌਂਸਲਾਂ ਵਧਾਉਂਣ ਲਈ ’ਡੇਰਾ ਸ਼ਰਧਾਲੂ ਅਨੋਖਾ ਹੀ ਕੰਮ ਕਰ ਰਹੇ ਹਨ।
ਲੁਧਿਆਣਾ ਤੋਂ 45ਮੈਂਬਰ ਜਸਵੀਰ ਇੰਸਾਂ, ਸੰਦੀਪ ਇੰਸਾਂ, ਜਗਦੀਸ਼ ਇੰਸਾਂ ’ਤੇ ਬਲਾਕ ਜਿੰਮੇਵਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 29 ਅਪਰੈਲ ਨੂੰ ਜੋ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ ਚਿਠ੍ਹੀ ਦੇ ਰੂਪ ’ਚ ਆਏ ਸਨ, ਉਸ ਵਿੱਚ ਗੁਰੂ ਜੀ ਨੇ ਕਿਹਾ ਸੀ ਕਿ ਜੋ ਵੀ ਕੋਰੋਨਾ ਵਰੰਟਲਾਇਨ ਵਾਰਿਆਰਸ ਹਨ, ਉਨ੍ਹਾਂ ਨੂੰ ਫਰੂਟਸ, ਨਿੰਬੂ ਪਾਣੀ ਦੇ ਕੇ ਅਤੇ ਸਲੂਟ ਮਾਰ ਕੇ ਉਨ੍ਹਾਂ ਦਾ ਹੌਂਸਲਾ ਵਧਾਉਣਾ ਹੈ, ਜਿਸ ਤੇ ਅਮਲ ਕਰਦਿਆਂ ਲੁਧਿਆਣਾ ਦੇ ’ਡੇਰਾ ਸ਼ਰਧਾਲੂ ਨੇ ਵੀ ਅੱਜ ਵੱਖ-ਵੱਖ ਹਸਪਤਾਲਾਂ ’ਚ ਜਾ ਕੇ ਵਰੰਟਲਾਇਨ ਕੋਰੋਨਾ ਵਾਰਿਅਰਸ ਨੂੰ ਸਲੂਟ ਮਾਰ ਕੇ ਅਤੇ 400 ਤੋਂ ਜਿਆਦਾ ਫਰੂਟ ਕੀਟਾਂ ਵੰਡ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ।
ਜਿੰਮੇਵਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁਧਿਆਣਾ ’ਚ ਅੱਜ ਤਿੰਨ ਟੀਮਾਂ (ਟੀਮ-ਏ,ਬੀ,ਸੀ)’ਚ ਸੇਵਾਦਾਰ ਵੰਡੇ ਗਏ ਸਨ, ਹਰ ਟੀਮ ਦੇ ਵਿੱਚ 8 ਤੋਂ 10 ਮੈਂਬਰ ਸਨ ਜਿੰਨ੍ਹਾਂ ਨੇ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ’ਚ ਸਥਿੱਤ ਹਸਪਤਾਲਾਂ ’ਚ ਜਾ ਕੇ ਡਾਕਟਰਾਂ ਨੂੰ ਸਟਾਫ, ਨਰਸਾਂ ਨੂੰ ਅਤੇ ਸਫਾਈ ਕਰਮਚਾਰੀਆਂ ਨੂੰ ਸਲੂਟ ਮਾਰ ਕੇ ਫਰੂਟ ਵੰਡੇ। ਜਿੰਮੇਵਾਰਾਂ ਨੇ ਦੱਸਿਆ ਵੱਖ-ਵੱਖ ਟੀਮਾਂ ਨੇ ਲੁਧਿਆਣਾ ਦੇ ਕ੍ਰਿਸ਼ਨਾ ਹਸਪਤਾਲ, ਗੁਰੂ ਨਾਨਕ ਚੈਰੀਟੇਬਲ ਹਸਪਤਾਲ, ਦੀਪ ਹਸਪਤਾਲ, ਰਘੂਨਾਥ ਹਸਪਤਾਲ, ਦੀਪਕ ਹਸਪਤਾਲ, ਸਿਵਲ ਹਸਪਤਾਲ ਅਤੇ ਦੁਗਰੀ, ਮਾਡਲ ਟਾਊਨ ਥਾਣੇ ’ਚ ਜਾ ਕੇ ਵਰੰਟਲਾਇਨ ਕੋਰੋਨਾ ਵਾਰਿਅਰਸ ਦਾ ਧੰਨਵਾਦ ਕਰਕੇ ਉਨ੍ਹਾਂ ਨੂੰ ਸਲੂਟ ਮਾਰ ਕੇ ਅਤੇ ਫਰੂਟ ਦੇ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ।
’ਡੇਰਾ ਸ਼ਰਧਾਲੂ ਦਾ ਇਹ ਉਪਰਾਲਾ ਸ਼ਲਾਘਾਯੋਗ ——-ਐਸ.ਐਮ.ਓ, ਡਾਕਟਰ ਸਾਹਿਬਾਨ ’ਤੇ ਪੁਲਿਸ ਮੁਲਾਜ਼ਮ
ਸਿਵਲ ਹਸਪਤਾਲ ਤੋਂ ਐਸ.ਐਮ.ਓ ਡਾਂ. ਅਮਰਜੀਤ ਕੌਰ, ਗੁਰੂ ਨਾਨਕ ਹਸਪਤਾਲ ਤੋਂ ਡਾਂ.ਹਰਵੀਰ ਸਿੰਘ, ਕ੍ਰਿਸ਼ਨਾ ਹਸਪਤਾਲ ਮੇਨੇਜਮੈਂਟ ਤੋਂ ਪ੍ਰਮੋਦ ਸ਼ਰਮਾ, ਦੀਪ ਹਸਪਤਾਲ ਤੋਂ ਡਾਂ. ਹਰਮੀਤ ਸਿੰਘ ’ਤੇ ਲੁਧਿਆਣਾ ਦੇ ਹੋਰਨਾਂ ਹਸਪਤਾਲਾਂ ਦੇ ਡਾਕਟਰਾਂ ਅਤੇ ਮਾਡਲ ਟਾਊਨ ਥਾਣੇ ਤੋਂ ਏ.ਐਸ.ਆਈ ਲਾਭ ਸਿੰਘ ਨੇ ਵੀ ’ਡੇਰਾ ਸ਼ਰਧਾਲੂਆਂ ਦੇ ਕਾਰਜ਼ ਦੀ ਬਹੁਤ ਸਲਾਘਾ ਕੀਤੀ, ’ਤੇ ਕਿਹਾ ਕਿ ਇਸ ਟਾਇਮ ਕੋਰੋਨਾ ਫਰੰਟਲਾਇਨ ਵਾਰੀਅਰਸ ਦਾ ਹੌਂਸਲਾ ਵਧਾਉਣਾ ਹੀ ਇਸ ਟਾਇਮ ਦਾ ਬਹੁਤ ਵੱਡਾ ਕਾਰਜ਼ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਵਧੀਆ ਲੱਗਿਆ ਕਿ ਕੋਈ ਹਸਪਤਾਲ ’ਚ ਅਤੇ ਥਾਣਿਆਂ ਵਿੱਚ ਸਪੈਸ਼ਲ ਕੋਈ ਉਹਨਾਂ ਦਾ ਹੌਂਸਲਾ ਵਧਾਉਣ ਲਈ ਆਇਆ ਹੈ। ਉਨ੍ਹਾਂ ਪੂਜਨੀਕ ਗੁਰੂ ਜੀ ਦਾ ਅਤੇ ’ਡੇਰਾ ਸ਼ਰਧਾਲੂਆਂ ਦਾ ਬਹੁਤ ਧੰਨਵਾਦ ਕੀਤਾ।
ਇਸ ਮੌਕੇ ਉਕਤ ਤੋਂ ਇਲਾਵਾ ਵੱਖ-ਵੱਖ ਟੀਮਾਂ ’ਚ 25ਮੈਂਬਰ ਪੂਰਨ ਇੰਸਾਂ, ਸੋਨੂੰ ਇੰਸਾਂ, ਹਰੀਸ਼ ਸ਼ੰਟਾ, ਐਸ,ਪੀ ਬੰਗੜ, ਦੇਸ ਰਾਜ 15ਮੈਂਬਰ ਸੰਤੋਸ਼ ਇੰਸਾਂ, ਕੁਲਦੀਪ ਇੰਸਾਂ, ਬਿਕਰਮਜੀਤ ਇੰਸਾਂ, ਰੋਕੀ ਇੰਸਾਂ ਬਲਾਕ ਭੰਗੀਦਾਸ ਕਮਲਦੀਪ ਇੰਸਾਂ ਅਤੇ ਰਜਿੰਦਰ ਇੰਸਾਂ, ਕਿਸ਼ੋਰ ਇੰਸਾਂ, ਕੁਲਦੀਪ, ਸੁੱਖਾ ਇੰਸਾਂ, ਅਜੇ ਇੰਸਾਂ, ਸੱਤਿਆ ਦੇਵ, ਰਣਜੀਤ ਭੰਡਾਰੀ, ਰਣਜੀਤ ਇੰਸਾਂ, ਬੂਟਾ ਇੰਸਾਂ, ਜਗਜੀਤ ਇੰਸਾਂ, ਕਮਲ ਇੰਸਾਂ, ਸੂਰਜ ਇੰਸਾਂ, ਸੰਦੀਪ ਇੰਸਾਂ, ਹਰਵਿੰਦਰ ਇੰਸਾਂ, ਮਨੀ ਇੰਸਾਂ, ਰਮਨ ਇੰਸਾਂ, ਮੋਨੂੰ ਮੈਨੀ ਇੰਸਾਂ, ਰੋਸ਼ਨ ਇੰਸਾਂ, ਸੁਰੇਸ਼ ਇੰਸਾਂ ਹਾਜ਼ਰ ਸਨ।